ਪਿੰਡ ਚੁਖਿਆਰਾ ਵਿਖੇ ਪਹਿਲਾ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ 7 ਜੂਨ ਨੂੰ

ਆਦਮਪੁਰ (ਦਲਜੀਤ ਸਿੰਘ ਕਲਸੀ)- ਜ਼ਿਲ੍ਹਾ ਜਲੰਧਰ ਦੇ ਪਿੰਡ ਚੁਖਿਆਰਾ ਵਿਖੇ ਮਿਤੀ 7 ਜੂਨ, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼ਹੀਦ ਬਾਬੇ ਵਾਲਾ ( ਸਰੋਆ ਜਠੇਰੇ ) ਅੰਦਰ ਸਮੂਹ ਸਾਧ ਸੰਗਤ ਪਿੰਡ ਚੁਖਿਆਰਾ ਵੱਲੋਂ ਪਹਿਲਾ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਵੀਰਾਂ ਨੇ ਦੱਸਿਆ ਕਿ ਇਹ ਜੋ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ, ਪਿੰਡ ਦੇ ਨੋਜਵਾਨ ਵੀਰ ਸਵ. ਨਵਜੋਤ ਸਿੰਘ ਸਰੋਆ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਿੱਖੀ ਵੱਲ ਪ੍ਰੇਰਿਤ ਕਰਨਾ ਹੈ। ਅਯੋਕੇ ਦੌਰ ਵਿੱਚ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ , ਜਿਸਨੂੰ ਮੁੜ ਸਿੱਖੀ ਵਿੱਚ ਲਿਆਉਣ ਲਈ ਅਜਿਹੇ ਉੱਦਮ ਉਪਰਾਲੇ ਕਰਨੇ ਬੇਹਦ ਜ਼ਰੂਰੀ ਹਨ । ਪ੍ਰਬੰਧਕ ਵੀਰਾਂ ਨੇ ਦੱਸਿਆ ਕਿ ਇਹ ਉਹਨਾਂ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਪ੍ਰੰਤੂ ਅੱਗੇ ਤੋਂ ਵੀ ਅਜਿਹੇ ਕਾਰਜ ਜਾਰੀ ਰਹਿਣਗੇ। ਇਸ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਕੇਵਲ ਸਾਬਤ ਸੂਰਤ ਬੱਚੇ ਹੀ ਭਾਗ ਲੈ ਸਕਣਗੇ। ਭਾਗ ਲੈਣ ਵਾਲੇ ਬੱਚੇ ਆਪਣੇ ਨਾਲ ਦਸਤਾਰ,ਬਾਜ਼, ਪਿੰਨਾਂ ਅਤੇ ਸ਼ੀਸ਼ਾ ਜ਼ਰੂਰ ਨਾਲ ਲੈ ਕੇ ਆਉਣ ਅਤੇ 6 ਜੂਨ ਤੋਂ ਪਹਿਲਾਂ ਆਪਣਾ ਨਾਮ ਦਰਜ਼ ਕਰਵਾ ਲੈਣ । 4 ਤੋਂ 8 ਸਾਲ ਤੱਕ ਦੇ ਬੱਚਿਆਂ ਦਾ ਪਹਿਲਾ ਗਰੁੱਪ ਤਿਆਰ ਕੀਤਾ ਜਾਵੇਗਾ, ਜਿਨਾਂ ਨੂੰ ਪਹਿਲਾ ਇਨਾਮ 1500 ਅਤੇ ਸਨਮਾਨ ਚਿੰਨ੍ਹ,ਦੂਜਾ ਇਨਾਮ 1000 ਅਤੇ ਸਨਮਾਨ ਚਿੰਨ੍ਹ,ਤੀਜਾ ਇਨਾਮ 500 ਅਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜਾ ਗਰੁੱਪ 9 ਸਾਲ ਤੋਂ 16 ਸਾਲ ਦੇ ਬੱਚਿਆਂ ਦਾ ਹੋਵੇਗਾ, ਜਿਨ੍ਹਾਂ ਨੂੰ ਪਹਿਲਾ ਇਨਾਮ 3100 ਅਤੇ ਟਰਾਫ਼ੀ, ਦੂਜਾ ਇਨਾਮ 2100 ਅਤੇ ਟਰਾਫ਼ੀ, ਤੀਜਾ ਇਨਾਮ 1100 ਅਤੇ ਟਰਾਫ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਕਰਕੇ 6 ਜੂਨ ਤੋਂ ਪਹਿਲਾਂ ਪਹਿਲਾਂ ਬੱਚੇ ਆਪਣਾ ਨਾਮ ਦਰਜ਼ ਜ਼ਰੂਰ ਕਰਵਾ ਲੈਣ। ਪ੍ਰਬੰਧਕ ਵੀਰਾਂ ਦਾ ਸੰਪਰਕ ਨੰਬਰ ਇਸ ਪ੍ਰਕਾਰ ਹੈ ( 60065-70765 ) – ( 89688-42279 )

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top