CRPF ਐਸੋਸੀਏਸ਼ਨ ਦੀ ਜੁਲਾਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਹੋਵੇਗੀ ਇਸ ਦਿਨ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ

ਜਲੰਧਰ (ਬਿਊਰੋ ਰਿਪੋਰਟ) – ਸੀ.ਆਰ.ਪੀ.ਐਫ. ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਦੀ ਇਸ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਦੇ ਡੀ.ਆਈ.ਜੀ. ਸ਼੍ਰੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ 11 ਜੁਲਾਈ 2025 ਨੂੰ ਗਰੁੱਪ ਸੈਂਟਰ ਜਲੰਧਰ ਵਿਖੇ ਹੋਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਹੋਵੇਗੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਹੈ ਕਿ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਆਪਣੇ ਫਾਰਮਾਂ ਦਾ ਕੰਮ ਜਲਦ ਪੂਰਾ ਕਰਵਾਓ। ਜਿਹਨਾਂ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਨੇ ਸੀ ਜੀ ਐਚ ਐਸ ਅਤੇ ਕੰਟੀਨ ਦੇ ਕਾਰਡ ਨਹੀਂ ਬਣਾਏ, ਉਹ ਆਪਣੇ ਕਾਰਡ ਜਲਦ ਤੋਂ ਜਲਦ ਅਪਲਾਈ ਕਰਨ ਅਤੇ ਨਵੇਂ ਆਏ ਹੁਕਮਾਂ ਦੀ ਜਾਣਕਾਰੀ ਮੀਟਿੰਗ ਵਿੱਚ ਹਾਜ਼ਰ ਹੋ ਕੇ ਪ੍ਰਾਪਤ ਕਰਨ।ਜਿਹਨਾਂ ਨੇ ਫਾਰਮ ਨਹੀ ਭਰੇ ਉਹ ਆਪਣੇ ਸਾਰੇ ਲੋੜੀਂਦਾ ਦਸਤਾਵੇਜ਼ ਨਾਲ ਲੈ ਕੇ ਆਉਣ। ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਜਰੂਰ ਲੈਕੇ ਆਉਣ, ਕਿਉਂ ਕਿ ਫਾਰਮਾਂ ਦੇ ਨਾਲ ਫੋਟੋ ਕਾਪੀਆਂ ਹੀ ਲੱਗਣਗੀਆਂ, ਇਹਨਾਂ ਤੋਂ ਬਿਨਾਂ ਫਾਰਮ ਨਹੀ ਭਰੇ ਜਾਣਗੇ ਅਤੇ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਤੇ ਇਕ ਪਾਸਪੋਰਟ ਸਾਈਜ਼ ਫੋਟੋ ਆਪਣੀ ਪਤਨੀ ਦੀ ਨਾਲ ਜ਼ਰੂਰ ਲੈਕੇ ਆਉਣਾ। ਪੈਰਾ ਮਿਲਟਰੀ ਫੋਰਸ ਦੇ ਹਰ ਜਵਾਨ ਨੂੰ ਫਾਰਮਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ, ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਸਾਰਿਆਂ ਤੱਕ ਪਹੁੰਚ ਸਕਣ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top