ਜਲੰਧਰ – ਸੀਆਰਪੀਐਫ ਐਕਸ ਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਜੋ ਕਿ 9 ਮਈ 2025 ਸ਼ੁੱਕਰਵਾਰ ਨੂੰ ਹੋਣੀ ਸੀ, ਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਸੀਆਰਪੀਐਫ ਗਰੁੱਪ ਸੈਂਟਰ ਜਲੰਧਰ ਦੇ ਡੀ ਆਈ ਜੀ ਸ਼੍ਰੀ ਰਕੇਸ਼ ਰਾਓ ਜੀ ਦੇ ਨਿਰਦੇਸ਼ਾਂ ਅਨੁਸਾਰ ਰੱਦ ਕਰ ਦਿੱਤੀ ਗਈ ਹੈ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਐਕਸਮੈਨਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕੱਲ ਗਰੁੱਪ ਸੈਂਟਰ ਜਲੰਧਰ ਨਾ ਆਉਣ ਅਤੇ ਆਪਣੇ ਆਪਣੇ ਘਰਾਂ ਵਿੱਚ ਸੁਰੱਖਿਅਤ ਰਹੋ। ਇਸ ਕਰਕੇ ਜਿਹੜੇ ਵੀਰਾਂ ਭੈਣਾਂ ਦੇ ਇਸ ਮੀਟਿੰਗ ਵਿੱਚ ਕੰਮ ਕਰਵਾਉਣ ਵਾਲੇ ਸਨ ਉਹ ਅਗਲੇ ਆਉਣ ਵਾਲੇ ਹੁਕਮਾਂ ਦਾ ਇੰਤਜ਼ਾਰ ਕਰਨ। ਡੀਆਈਜੀ ਗਰੁੱਪ ਸੈਂਟਰ ਜਲੰਧਰ ਦੇ ਡੀ ਆਈ ਜੀ ਰਕੇਸ਼ ਰਾਉ ਦੇ ਹੁਕਮਾਂ ਅਨੁਸਾਰ ਅਗਲੀ ਮੀਟਿੰਗ ਰੱਖੀ ਜਾਵੇਗੀ। ਜਦੋਂ ਵੀ ਮੀਟਿੰਗ ਬਾਰੇ ਗਰੁੱਪ ਸੇਟਰ ਵੱਲੋਂ ਹੁਕਮ ਜਾਰੀ ਹੋਣਗੇ ਤਾਂ ਤੁਹਾਡੇ ਸਭ ਨਾਲ ਜਾਣਕਾਰੀ ਸਾਂਝੀ ਕੀਤੀ ਜਾਊਗੀ।
