ਤਲਵਾੜਾ ( ਸੌਨੂੰ ਥਾਪਰ ) – ਤਲਵਾੜਾ ਭਾਜਪਾ ਮੰਡਲ ਦੇ ਪ੍ਰਧਾਨ ਵਿਨੋਦ ਕੁਮਾਰ ਮਿੱਠੂ ਦੀ ਪ੍ਰਧਾਨਗੀ ਹੇਠ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਾਜਪਾ ਦੇ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਜਾਬ ਸਰਕਾਰ ਕਨੂੰਨ ਵਿਵਸਥਾ ਦੇ ਮਸਲੇ ਤੇ ਪੂਰੀ ਤਰ੍ਹਾ ਫ਼ੇਲ ਹੋ ਚੁੱਕੀ ਹੈ। ਸਿਆਸੀ ਰੰਜਿਸ਼ਾਂ ਕਾਰਨ ਗੈਂਗਸਟਰਾਂ ਕਾਰਨ ਆਏ ਦਿਨ ਲੋਕਾਂ ਤੇ ਹਮਲੇ ਹੋ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਰਮਨ ਗੋਲਡੀ, ਮਾਸਟਰ ਮਹਿੰਦਰ, ਰਜਨੀਸ਼ ਪਠਾਨੀਆ, ਪਰਮਜੀਤ ਠਾਕੁਰ, ਰਜਿੰਦਰ ਅਮਰੋਹ, ਕਰਤਾਰ ਸਿੰਘ, ਦਰਸ਼ਨ ਸਿੰਘ, ਸੰਸਾਰ ਸਿੰਘ, ਜਨਕ ਰਾਜ, ਸੰਜੀਵ ਜ਼ਖਮੀ, ਅਸ਼ੋਕ ਮੰਗੂ ਆਦਿ ਆਗੂ ਹਾਜ਼ਿਰ ਸਨ

















































