ਜਿਲ੍ਹਾ ਕਾਂਗਰਸ ਨੇ ਜਲੰਧਰ ਦੇ ਲੋਕਾਂ ਨੂੰ ਕੀਤੀ ਅਪੀਲ, ਅਫਵਾਹਾਂ ਤੋ ਬਚਣ ਲਈ ਕਿਹਾ

ਜਲੰਧਰ:- ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਜੰਗ ਚੱਲ ਰਹੀ ਹੈ, ਇਸਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵਲੋ ਜੋ ਵੀ ਹਿਦਾਇਤਾਂ ਜਾਰੀ ਹੋ ਰਹੀਆਂ ਹਨ ਸਾਨੂੰ ਸਭ ਨੂੰ ਉਸਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ਹਿਰ ਦਾ ਸਾਰਾ ਪ੍ਰਸ਼ਾਸਨ ਲੋਕਾਂ ਦੀ ਦੇਖ ਭਾਲ ਵਿੱਚ ਲੱਗਾ ਹੈ। ਕੁਝ ਸ਼ਰਾਰਤੀ ਅਨਸਰਾਂ ਵਲੋਂ ਜੋ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਉਨਾਂ ਅਫ਼ਵਾਹਾਂ ਤੋ ਬਚੋ। ਖਾਸਕਰ ਸ਼ੋਸ਼ਲ ਮੀਡੀਆਂ ਤੇ ਜੋ ਵੀ ਚੱਲ ਰਿਹਾ ਹੈ ਉਸ ਨੂੰ ਪੂਰੇ ਧਿਆਨ ਨਾਲ ਦੇਖੇ ਬਿਨਾਂ ਬਿਲਕੁਲ ਵੀ ਅੱਗੇ ਸ਼ੇਅਰ ਨਾ ਕਰੋ। ਸਾਨੂੰ ਸਾਡੀ ਭਾਰਤੀ ਸੇਨਾ ਉਪਰ ਪੂਰਾ ਮਾਣ ਨੇ ਜਿਨਾਂ ਨੇ ਦੇਸ਼ ਦੀ ਰੱਖਿਆ ਲਈ ਪੂਰੀ ਮਿਹਨਤ ਅਤੇ ਹਿਮੰਤ ਨਾਲ ਪਾਕਿਸਤਾਨ ਵਲੋ ਕੀਤੀਆ ਜਾ ਰਹੀਆਂ। ਹਰ ਇਕ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ ਅਤੇ ਆਪਣੇ ਦੇਸ਼ ਨੂੰ ਪੂਰੀ ਤਰਾਂ ਨਾਲ ਸੁਰੱਖਿਅਤ ਰੱਖਿਆ ਹੈ। ਸਾਡੇ ਦੇਸ਼ ਦੀ ਸੇਨਾ ਪੂਰੀ ਬਹਾਦੁਰੀ ਨਾਲ ਇਹ ਜੰਗ ਲੜ੍ਹ ਰਹੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਜੰਗ ਦੌਰਾਨ ਕੋਈ ਜ਼ਰੂਰਤ ਪੈਂਦੀ ਹੈ ਤਾਂ ਜਿਲ੍ਹਾ ਕਾਂਗਰਸ ਦਫ਼ਤਰ ਵਿਖੇ ਸੰਪਕਰ ਕਰ ਸਕਦਾ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top